ਪਿਅਾਰ


ਸੱਜਣਾ ੲਿਹ ਕੋੲੀ ਗੱਲ ਤੇ ਨੲੀਂ ਨਾ,
ਚੁੱਪ ਮਸਲੇ ਦਾ ਹੱਲ ਤੇ ਨੲੀਂ ਨਾ,

ਮੈਂ ਪਿਅਾਰ ਕਰਾਂ ਤੂੰ ਟਿੱਚ ਜਾਣੇ,
ੲਿਹ ਪਿਅਾਰ ੲੇ ਮੇਰਾ ਪਾਗਲਪਨ ਤੇ ਨੲੀਂ ਨਾ,

ਤੂੰ ਜਾਣੇ ਦਿਲ ਦੀਅਾਂ ਸਦਰਾਂ ਨੂੰ...ਪਰ ਮੇਰੇ ਅੱਗੇ ਅਣਜਾਣ ਬਣੇ,
ੲਿਹ ਜ਼ਿੰਦਗੀ ੲੇ ਸੱਜਣਾ....ਚੱਲਦੀ ਕੋੲੀ ਫ਼ਿਲਮ ਤੇ ਨੲੀਂ ਨਾ,

ਤੂੰ ਛੱਡ ਦੂੰ...ਛੱਡ ਦੂੰ ਦੀ ਰੱਟ ਲਾਵੇ,
ਛੱਡ ਕੇ ਤਾਂ ਦੇਖ...ਮਿਲਣੀ ਸਾਡੇ ਜਹੀ ਕਦਰ ਤੇ ਨੲੀਂ ਨਾ,

ਦਿਲ ਵਿੱਚ ਵੱਸ ਕੇ ਦਿਲ ਦੀ ਨਾ ਜਾਣੇ,
ਕਿਤੇ ਕਰਦਾ ਤੂੰ ਕੋੲੀ ਛੱਲ ਤੇ ਨੲੀਂ ਨਾ,

ਪਿਅਾਰਾਂ ਦੀਅਾਂ ਕਦਰਾਂ ਕਰ ਸੱਜਣਾ,
ੲਿਹ ਮਿਲਦਾ ਕਿਸੇ ਤਨ ਤੋਂ ਨੲੀਂ ਨਾ,

ਜੇ ਬਹੁਤੇ ਸੋਹਣੇ ਹੋਣ ਦਾ ਗਰੂਰ ਤੂੰ ਕਰੇ,
ਅਸੀਂ ਵੀ ਕਿਸੇ ਤੋਂ ਘੱਟ ਤੇ ਨੲੀਂ ਨਾ,

ਸੱਜਣਾ ੲਿਹ ਕੋੲੀ ਗੱਲ ਤੇ ਨੲੀਂ ਨਾ,
ਚੁੱਪ ਮਸਲੇ ਦਾ ਹੱਲ ਤੇ ਨੲੀਂ ਨਾ

- ਮਨਵੀਰ

Poem Rating:
Click To Rate This Poem!

Continue Rating Poems


Share This Poem