HAKIKAT


ਮਾਪਿਆਂ ਦੀ ਕਦਰ ਇਥੇ ਰਹਿਣ ਤੋਂ ਰਹੀ,
ਆਪਣਾ ਬਚਾਅ ਰਬ ਕੋਲੋਂ ਰੱਖ ਤਾ ਸਹੀ।
ਪੈਸੇ ਪਿੱਛੇ ਪੈਸੇ ਪਿੱਛੇ ਕਿੰਨਾ ਭੇਜਿਆ,
ਤੇਰੇ ਕੋਲ ਪੈਸੇ ਆਇਆ ਤੂੰ ਫਿਰ ਵੀ ਨਾ ਰਾਜਿਆ।

ਧਰਮਾਂ ਦੇ ਨਾਲ ਤੇਰੇ ਕਰਮ ਆਉਣੇ ਆ,
ਪੈਸੇ ਗੱਡੀ ਮਕਾਨ ਇਥੇ ਰਹਿ ਜਾਣੇ ਆ।
ਸਿਆਣਿਆਂ ਦੀ ਗੱਲਾਂ ਕਦੇ ਸੁਣ ਲਿਆ ਕਰ,
ਸਿਆਣਿਆਂ ਨੇ ਸਿਆਣਪ ਇਥੇ ਕਹਿ ਜਾਣੇ ਆ।

ਹਾਰ ਵਿਚ ਵੀ ਜਿੱਤ ਵਿਚ ਵੀ ਤੂੰ ਖੁਸ਼ ਰਿਹਾ ਕਰ,
ਕੰਮ ਕਰਨ ਤੋਂ ਪਹਿਲਾਂ ਸਿਆਣਿਆਂ ਤੋਂ ਪੁੱਛ ਲਿਆ ਕਰ।
ਪੈਸਿਆਂ ਦੇ ਪਿੱਛੇ ਕਦੇ ਲਾਲਚ ਵਿਚ ਨਾ ਆਈਂ ,
ਹੱਕ ਦਾ ਕਮਾਣਾ ਨਾਲੇ ਹੱਕ ਦਾ ਤੂੰ ਖਾਈਂ।

ਕਲਜੁਗ ਵਿਚ ਰੱਬ ਨਿਓ ਵਿਖੇਯਾ,
ਕਰਮਾਂ ਨੂੰ ਕਰ ਕੇ ਮੈਂ ਆਪੇ ਸਿੱਖਿਆ,
ਬੰਦਾ ਮੰਦਾ ਨਹੀਂ ਓਹਦੇ ਕਰਮ ਮਾੜੇ ਆ ,
ਆਪਣੇ ਆਪ ਨੂੰ ਸਿਖਾਉਣ ਵਾਸਤੇ ਮੈਂ ਲਿਖਿਆ।

Poem Rating:
Click To Rate This Poem!

Continue Rating Poems


Share This Poem